Watch award winning performance by Ravnoorpreet Kaur in Geet/Ghazal (1st position)

Watch award winning performance by Reetu Kumari in Poetical Recitation (1st position)

Patiala: November 1, 2021

Modi College outshines at Punjabi University Zonal Youth Festival

The different teams and individual students of Multani Mal Modi College, Patiala bagged various positions at Zonal Youth Festival held at Jasdev Singh Sandhu Group of Institutions, Kauli (Patiala) held from 28 to 31 October, 2021. College Principal Dr. Khushvinder Kumar congratulated the winners and their teacher Incharge for their dedication and hard work. Dr. Gufdeep Singh, Dean, Co-curricular Activities and head of Punjabi Department told that in the event of Geet/Ghazal Ms. Ravnoorpreet Kaur (B.Com.-II) stood first, in Poetical Recitation Ms. Reetu Kumar (BA-II) bagged 1st position and in Photography Harshul Garg (BCom-III Honours) stood second in Patiala Zone. In Elocution Dilasha Malhi (B.A.-I) stood third, in Western Solo Ms. Ravnoorpreet Kaur stood third and Yashpal (BA-II) got third position in Mimicry. In Team competitions, College Gidha Team, One Act Play Team and Mime Team stood second.
Prabhjot Singh (BA-I) got Third position in Lok Saaz and Arshdeep Singh (BCA-I) also got third position in Classical Instrumental (Percussion) Competition.
The Group Shabad Team, Bhandh Team and Luddi (Girls) team also bagged third positions.
The winners of First and Second Positions will be participating in Punjabi University Inter-Zonal Competitions going to held at Punjabi University, Patiala Campus in November, 2021.
College Principal Dr. Khushvinder Kumar and Dean Co-curricular activities Dr. Gurdeep Singh specially congratulated the Team in charges of different events. These team in charges are as follows:
Debate and Elocution in charges: Prof. Shailendra Kaur, Dr. Bhanvi Wadhawan and Prof. Harleen Kaur
Poetical Recitation in charges: Prof. Ved Prakash and Dr. Rupinder Sharma
Fine Arts events in charges: Prof. Neena Sareen, Dr. Sukhdev Singh, Dr. Veenu Jain, Dr. Nidhi Rani Gupta, Dr. Gagandeep Kaur, Dr. Mandeep Kaur and Dr. Arshdeep Kaur
Stage Items, Bhandh and Skit events in charges: Dr. Rajeev Sharma, Dr. Davinder Singh, Prof. Kapil Sharma, Prof. Gurinder Singh, Prof. Harpreet Kaur
Gidha Team in charges: Dr. Manjeet Kaur, Prof. Jagdeep Kaur, Dr. Veerpal Kaur, Dr. Jaspreet Kaur, Prof. Amandeep Kaur, Prof. Virpal Kaur (History Department), Prof. Gurpreet Kaur (Fashion Designing Department)
Quiz in charges: Dr. Ajit Kumar, Dr. Ganesh Sethi and Dr. Manish Sharma
Folk Instrument, Western and Classical Song in charge: Dr. Harmohan Sharma
Music items in charge: Prof. Mohammad Habib
Cultural Quiz in charges: Dr. Veerpal Kaur (Punjabi Department), Prof. Deepak Kumar
Bhangra and Luddi (Girls) in charges: Prof. Gurpreet Singh, Prof. Jagjot Singh, Prof. Mandeep Kaur and Prof. Harmandeep Kaur.
College Principal gave best wishes to all the participants and team in charges for upcoming Inter-Zonal Youth Festival going to be organised at Punjabi University Campus in November, 2021.

 

ਪਟਿਆਲਾ: 1 ਨਵੰਬਰ, 2021
ਜ਼ੋਨਲ ਯੂਥ ਫੈਸਟੀਵਲ ਵਿੱਚ ਮੋਦੀ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ
ਮੁਲਤਾਨੀ ਮੱਲ ਮੋਦੀ, ਕਾਲਜ ਪਟਿਆਲਾ ਦੀਆਂ ਵੱਖ-ਵੱਖ ਸੱਭਿਆਚਾਰਕ ਤੇ ਸਾਹਤਿਕ ਟੀਮਾਂ ਨੇ ਜਸਦੇਵ ਸਿੰਘ ਸੰਧੂ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਕੌਲੀ ਵਿੱਚ ਕਰਵਾਏ ਪਟਿਆਲਾ ਜ਼ੋਨ ਦੇ ਜ਼ੋਨਲ ਯੂਥ ਫੈਸਟੀਵਲ-2021 ਮੁਕਾਬਲਿਆਂ (ਮਿਤੀ 28 ਤੋਂ 31 ਅਕਤੂਬਰ, 2021 ਤੱਕ) ਵਿੱਚ ਸ਼ਾਨਦਾਰ ਪ੍ਰਦਰਸ਼ਣ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਵਧਾਈ ਦਿੰਦਿਆਂ ਟੀਮ-ਇੰਚਾਰਜਾਂ ਤੇ ਟੀਮਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਡੀਨ, ਸੱਭਿਆਚਾਰਕ ਗਤੀਵਿਧੀਆਂ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਵਿਅਕਤੀਗਤ ਮੁਕਾਬਲਿਆਂ ਵਿੱਚੋਂ ਰਵਨੂਰਪ੍ਰੀਤ ਕੌਰ (ਬੀ.ਕਾਮ. ਭਾਗ ਦੂਜਾ) ਨੇ ਗੀਤ/ਗ਼ਜ਼ਲ ਮੁਕਾਬਲੇ ਵਿੱਚ ਪਹਿਲਾ ਸਥਾਨ, ਰਿਤੂ ਕੁਮਾਰੀ (ਬੀ.ਏ. ਭਾਗ ਦੂਜਾ) ਨੇ ਕਵਿਤਾ ਉਚਾਰਣ ਮੁਕਾਬਲੇ ਵਿੱਚ ਪਹਿਲਾ ਸਥਾਨ ਅਤੇ ਹਰਸ਼ੂਲ ਗਰਗ (ਬੀ.ਕਾਮ. ਆਨਰਜ਼ ਭਾਗ ਤੀਜਾ) ਨੇ ਵੀ ਫੋਟੋਗ੍ਰਾਫ਼ੀ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਟੀਮ ਮੁਕਾਬਲਿਆਂ ਵਿੱਚ ਕਾਲਜ ਗਿੱਧਾ, ਮਾਈਮ ਅਤੇ ਨਾਟਕ ਟੀਮਾਂ ਆਪਣੇ-ਆਪਣੇ ਮੁਕਾਬਲਿਆਂ ਵਿੱਚ ਦੂਜੇ ਸਥਾਨਾਂ ਤੇ ਰਹੀਆਂ। ਇਸ ਤੋਂ ਇਲਾਵਾ ਗਰੁੱਪ ਸ਼ਬਦ, ਭੰਡਾਂ ਦੇ ਮੁਕਾਬਲਿਆਂ ਅਤੇ ਲੁੱਡੀ (ਲੜਕੀਆਂ) ਟੀਮ ਮੁਕਾਬਲਿਆਂ ਵਿੱਚ ਕਾਲਜ ਤੀਜੇ ਸਥਾਨ ਤੇ ਰਿਹਾ।
ਇਸੇ ਤਰ੍ਹਾਂ ਦਿਲਾਸ਼ਾ (ਬੀ.ਏ. ਭਾਗ ਪਹਿਲਾ) ਨੇ ਭਾਸ਼ਣ ਮੁਕਾਬਲੇ ਵਿੱਚ ਤੀਜਾ ਸਥਾਨ, ਰਵਨੂਰਪ੍ਰੀਤ ਕੌਰ (ਬੀ.ਕਾਮ. ਭਾਗ ਦੂਜਾ) ਨੇ ਪੱਛਮੀ ਸੰਗੀਤ ਸੋਲੋ ਮੁਕਾਬਲੇ ਵਿੱਚ ਤੀਜਾ ਸਥਾਨ, ਯਸ਼ਪਾਲ (ਬੀ.ਏ. ਭਾਗ ਪਹਿਲਾ) ਨੇ ਮੀਮਿੱਕਰੀ ਵਿੱਚ ਤੀਜਾ ਸਥਾਨ, ਪ੍ਰਭਜੋਤ ਸਿੰਘ (ਬੀ.ਏ. ਭਾਗ ਪਹਿਲਾ) ਨੇ ਲੋਕ ਸਾਜ਼ ਵਿੱਚ ਤੀਜਾ ਸਥਾਨ, ਕਲਾਸੀਕਲ ਸਾਜ਼ (ਪਰਕਰਸ਼ਨ) ਮੁਕਾਬਲੇ ਵਿੱਚ ਅਰਸ਼ਦੀਪ ਸਿੰਘ (ਬੀ.ਸੀ.ਏ. ਭਾਗ ਪਹਿਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪਹਿਲੇ ਅਤੇ ਦੂਜੇ ਸਥਾਨ ਵਾਲੇ ਵਿਦਿਆਰਥੀ ਨਵੰਬਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿੱਚ ਹੋਣ ਵਾਲੇ ਅੰਤਰ-ਖੇਤਰੀ ਮੁਕਾਬਲੇ ਵਿੱਚ ਭਾਗ ਲੈਣਗੇ।
ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਡੀਨ, ਸੱਭਿਆਚਾਰਕ ਗਤੀਵਿਧੀਆਂ ਡਾ. ਗੁਰਦੀਪ ਸਿੰਘ ਸੰਧੂ ਨੇ ਇਨ੍ਹਾਂ ਮੁਕਾਬਲਿਆਂ ਦੀਆਂ ਵੱਖ-ਵੱਖ ਟੀਮਾਂ ਦੇ ਇੰਚਾਰਜ ਟੀਚਰ ਸਾਹਿਬਾਨ ਨੂੰ ਵਿਸ਼ੇਸ਼ ਤੌਰ ਤੇ ਮੁਕਾਬਰਕਬਾਦ ਦਿੱਤੀ। ਇਹ ਟੀਮ ਇੰਚਾਰਜ ਹੇਠ ਲਿਖੇ ਅਨੁਸਾਰ ਸਨ:
ਵਾਦ-ਵਿਵਾਦ ਆਈਟਮ ਅਤੇ ਭਾਸ਼ਣ-ਕਲਾ ਆਈਟਮਾਂ ਦੇ ਇੰਚਾਰਜ: ਪ੍ਰੋ. ਸ਼ੈਲੇਂਦਰ ਕੌਰ, ਡਾ. ਭਾਨਵੀ ਵਧਾਵਨ ਅਤੇ ਡਾ. ਹਰਲੀਨ ਕੌਰ
ਕਾਵਿ-ਉਚਾਰਨ ਦੇ ਇੰਚਾਰਜ: ਪ੍ਰੋ. ਵੇਦ ਪ੍ਰਕਾਸ਼ ਅਤੇ ਪ੍ਰੋ. ਰੁਪਿੰਦਰ ਸ਼ਰਮਾ
ਲੋਕ ਕਲਾਵਾਂ ਦੇ ਇੰਚਾਰਜ: ਪ੍ਰੋ. ਨੀਨਾ ਸਰੀਨ, ਡਾ. ਸੁਖਦੇਵ ਸਿੰਘ, ਡਾ. ਵੀਨੂ ਜੈਨ, ਡਾ. ਨਿਧੀ ਰਾਣੀ ਗੁਪਤਾ, ਡਾ. ਗਗਨਦੀਪ ਕੌਰ, ਪ੍ਰੋ. ਮਨਦੀਪ ਕੌਰ ਅਤੇ ਪ੍ਰੋ. ਅਰਸ਼ਦੀਪ ਕੌਰ
ਸਟੇਜ ਆਈਟਮਾਂ, ਭੰਡ ਅਤੇ ਸਕਿੱਟ ਮਾਈਮ ਆਈਟਮਾਂ ਦੇ ਇੰਚਾਰਜ: ਡਾ. ਰਾਜੀਵ ਸ਼ਰਮਾ, ਡਾ. ਦਵਿੰਦਰ ਸਿੰਘ, ਡਾ. ਕਪਿਲ ਸ਼ਰਮਾ, ਪ੍ਰੋ. ਗੁਰਇੰਦਰ ਸਿੰਘ ਅਤੇ ਪ੍ਰੋ. ਹਰਪ੍ਰੀਤ ਕੌਰ
ਗਿੱਧਾ ਟੀਮ ਦੇ ਇੰਚਾਰਜ: ਡਾ. ਮਨਜੀਤ ਕੌਰ, ਪ੍ਰੋ. ਜਗਦੀਪ ਕੌਰ, ਡਾ. ਵੀਰਪਾਲ ਕੌਰ, ਡਾ. ਜਸਪ੍ਰੀਤ ਕੌਰ, ਡਾ. ਅਮਨਦੀਪ ਕੌਰ, ਪ੍ਰੋ. ਵੀਰਪਾਲ ਕੌਰ (ਇਤਿਹਾਸ ਵਿਭਾਗ) ਅਤੇ ਪ੍ਰੋ. ਗੁਰਪ੍ਰੀਤ ਕੌਰ (ਫੈਸ਼ਨ ਵਿਭਾਗ)
ਕੁਵਿਜ਼ ਦੇ ਇੰਚਾਰਜ: ਡਾ. ਅਜੀਤ ਕੁਮਾਰ, ਡਾ. ਗਣੇਸ਼ ਸੇਠੀ ਅਤੇ ਡਾ. ਮਨੀਸ਼ ਸ਼ਰਮਾ
ਲੋਕ ਸਾਜ, ਪੱਛਮੀ ਅਤੇ ਕਲਾਸੀਕਲ ਗਾਇਨ ਦੇ ਇੰਚਾਰਜ: ਡਾ. ਹਰਮੋਹਨ ਸ਼ਰਮਾ
ਸੰਗੀਤ ਆਈਟਮਾਂ ਦੇ ਇੰਚਾਰਜ: ਪ੍ਰੋ. ਮੁਹੰਮਦ ਹਬੀਬ
ਕੁਇਜ਼ (ਲੋਕਧਾਰਾ ਤੇ ਸਭਿਆਚਾਰ) ਦੇ ਇੰਚਾਰਜ: ਡਾ. ਵੀਰਪਾਲ ਕੌਰ (ਪੰਜਾਬੀ ਵਿਭਾਗ) ਅਤੇ ਪ੍ਰੋ. ਦੀਪਕ ਕੁਮਾਰ
ਭੰਗੜਾ ਅਤੇ ਲੁੱਡੀ (ਲੜਕੀਆਂ) ਦੇ ਟੀਮ ਇੰਚਾਰਜ: ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਜਗਜੋਤ ਸਿੰਘ, ਪ੍ਰੋ. ਮਨਦੀਪ ਕੌਰ ਅਤੇ ਪ੍ਰੋ. ਹਰਮਨਦੀਪ ਕੌਰ ਸਨ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਨਵੰਬਰ ਵਿੱਚ ਹੋਣ ਜਾ ਰਹੇ ਪੰਜਾਬੀ ਯੂਨੀਵਰਸਿਟੀ ਅੰਤਰ-ਖੇਤਰੀ ਯੁਵਕ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਟੀਮ ਇੰਚਾਰਜਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।